Students Canada Visa ਲਈ ਕਈ ਵਾਰ ਜਲਦੀ ਵਿੱਚ ਅਜਿਹੇ ਫੈਂਸਲੇ ਲੈ ਲੈਂਦੇ ਹਨ ਜਿਸ ਨਾਲ Refusal ਦੇਖਣੀ ਪੈਂਦੀ ਹੈ। ਸੋ ਅੱਜ ਗੱਲ ਕਰਾਂਗੇ ਓਹਨਾ Profiles ਦੀ ਜੀਹਨਾ ਨੂੰ ਅੱਜ ਦੀ ਤਰੀਕ ਵਿੱਚ ਵੀਜ਼ਾ ਮਿਲ ਰਿਹਾ ਹੈ ,ਅਤੇ Students ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਦੋਸਤੋ ਜੇ Corona ਦੇ ਸਾਰੇ ਦੌਰ ਦੀ ਗੱਲ ਕਰੀਏ ਤਾਂ Canada ਨੇ ਕਦੇ ਵੀ student Profile ਨੂੰ ਲੈਕੇ ਸਮਝੌਤਾ ਨਹੀਂ ਕੀਤਾ ਸੋ ਮੈਂ ਕਦੇ ਵੀ ਸਲਾਹ ਨਹੀਂ ਦਵਾਂਗਾ ਕੇ ਦੋ ਵਿਚ 5.5 bands ਨਾਲ ਤੁਸੀਂ Visa Apply ਕਰੋਂ। ਕਿਓਂਕਿ ਅਜਿਹੇ ਕੇਸਾਂ ਵਿੱਚ ਚੰਗੇ Result ਬਹੁਤ ਹੀ ਘੱਟ ਆਉਂਦੇ ਹਨ, ਮਤਲਬ ਸਿਰਫ 10 ਤੋਂ 20% ਉਹ ਵੀ ਤਾਂ ਜੇ ਤੁਸੀਂ ਕਿਸੇ ਚੰਗੇ Institute / College ਵਿਚ ਯਾਂ ਫਿਰ University ਵਿੱਚ Study ਕਰਨ ਜਾ ਰਹੇ ਹੋ।
ਕੋਸ਼ਿਸ਼ ਕਰੋ ਕੇ ਆਪਣੇ Profile ਨੂੰ 6 Each ਰੱਖੋ ਆਂ ਫੇਰ ਇੱਕ ਵਿੱਚ 5.5 ਤਾਂ ਜ਼ਰੂਰ ਹੀ ਹੋਣ। ਇਕ ਵਿਚ 5.5 Band ਵਾਲੇ Students ਲਈ ਵੀ ਮੈਂ ਸਾਫ ਕਰ ਦਵਾ ਕੇ ਜਦ ਮੈਂ ਇੱਕ ਵਿੱਚ 5.5 Bands ਦੀ ਗੱਲ ਕਰਦਾ ਹਾਂ ਤਾਂ ਮੈਂ ਇਹ ਨਾ ਤਾਂ Medical ਵਾਲੇ Students ਨੂੰ ਸਲਾਹ ਦਿੰਦਾ ਹਾਂ ਮਤਲਬ ਜੀਹਨਾ ਨੇ Medical ਨਾਲ Related Course ਵਿੱਚ Admission ਲਿੱਤਾ ਹੈ ਅਤੇ ਨਾ ਹੀ ਓਹਨਾ Students ਨੂੰ ਜੀਹਨਾ ਨੇ Engineering ਦੇ Course ਵਿੱਚ Admission ਲਿੱਤਾ ਹੈ। ਇਹਨਾਂ Students ਨੂੰ ਜ਼ਿਆਦਾ ਧਿਆਨ ਰੱਖਣਾ ਪਵੇਗਾ ਅਤੇ ਕੋਸ਼ਿਸ਼ ਕਰਨੀ ਪਵੇਗੀ ਕੇ 6 Each Bands ਹਾਂਸਲ ਕਰਨ।
ਸੋ ਇਕ ਵਿੱਚ 5.5 ਨਾਲ ਜੇ ਤੁਸੀਂ Apply ਕਰਨਾ ਚਾਹੁੰਦੇ ਹੋ ਤਾਂ ਸਿਰਫ ਤਾਂ ਹੀ Apply ਕਰੋ ਜੇਕਰ ਤੁਸੀਂ ਕਿਸੇ Business Course ਲਈ Apply ਕਰਨਾ ਚਾਹੁੰਦੇ ਹੋ। ਦੋਸਤੋ ਜੇ ਤੁਸੀਂ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖੋ ਤਾਂ ਕਾਫੀ ਹੱਦ ਤੱਕ ਤੁਸੀਂ Refusal ਤੋਂ ਖ਼ੁਦ ਨੂੰ ਬਚਾ ਸਕਦੇ ਹੋ।
No comments:
Post a Comment